ਜਜ਼ਬਾਤ - ਡਾ. ਵਿਕਰਮ ਸੰਗਰੂਰ


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 163
ਕਿਤਾਬ ਦੀ ਕੀਮਤ = 229/- ਰੁਪਏ
ਰਿਆਇਤ (Discount 10%) = 23/- ਰੁਪਏ
ਕੁੱਲ ਖਰਚ = 206/- ਰੁਪਏ
ਭੇਜਣ ਦਾ ਖਰਚ (Shipping Charges) = 50/- ਰੁਪਏ
ਕੁੱਲ ਭੁਗਤਾਨਯੋਗ ਰਕਮ = 256/- ਰੁਪਏ

ਮੇਰੇ ਜਜ਼ਬਾਤ 
ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ। ਇੰਨੀ ਤੇਜ਼ ਕਿ ਇਸ ਦੀ ਰਾਹ ਵਿੱਚ ਆਉਣ ਵਾਲੇ ਨਿੱਕੇ-ਨਿੱਕੇ ਪਲ, ਪਲਾਂ ਵਿੱਚ ਇੰਜ ਗੁਆਚ ਜਾਂਦੇ ਨੇ, ਜਿੱਦਾਂ ਉਹ ਕਦੀ ਜ਼ਿੰਦਗੀ ਵਿੱਚ ਆਏ ਹੀ ਨਾ ਹੋਣ। ਮੇਰੀ ਫ਼ਿਤਰਤ ਹੈ, ਜ਼ਿੰਦਗੀ ਦੇ ਇਨ੍ਹਾਂ ਨਿੱਕੇ-ਨਿੱਕੇ ਪਲਾਂ ਨੂੰ ਸਮੇਟਣ ਦੀ, ਹਰਫ਼ਾਂ ਵਿੱਚ ਲਪੇਟਣ ਦੀ। ਇਹ ਜ਼ਿੰਦਗੀ ਦੇ ਸਮੇਟੇ, ਹਰਫ਼ਾਂ ਵਿੱਚ ਲਪੇਟੇ, ਓਹੀ ਨਿੱਕੇ-ਨਿੱਕੇ ਪਲ ਨੇ, ਜੋ ਮਿਲ ਕੇ ‘ਜਜ਼ਬਾਤ’ ਬਣੇ। ਮੇਰੇ ਇਹ ਜਜ਼ਬਾਤ ਅਧੂਰੇ ਰਹਿ ਜਾਂਦੇ ਜੇ ਮੇਰੇ ਕ਼ਰੀਬੀ ਮਿੱਤਰ ਪ੍ਰੋ. ਸੰਦੀਪ ਸਿੰਘ (ਚਿੱਤਰਕਾਰ) ਭਵਾਨੀਗੜ੍ਹ ਮੇਰੇ ਹਰ ਜਜ਼ਬਾਤ ਨੂੰ ਆਪਣੇ ਸਕੈੱਚ ਵਿੱਚ ਨਾ ਉਤਾਰਦੇ। ਇਸ ਕਿਤਾਬ ਵਿੱਚ ਸੰਦੀਪ ਨੇ ਆਪਣੇ ਸਕੈੱਚ ਜ਼ਰੀਏ ਮੈਨੂੰ ਅਤੇ ਤੁਹਾਨੂੰ ਉਨ੍ਹਾਂ ਕਿਰਦਾਰਾਂ ਨਾਲ ਮਿਲਾਇਆ ਹੈ, ਜਿਹੜੇ ਮੈਨੂੰ ਮਿਲੇ ਤੇ ਅੱਜ ਤੀਕ ਮੇਰੇ ਨਾਲ ਹਨ। ਉਹ ਕਿਰਦਾਰ, ਜੋ ਮੈਨੂੰ ਇੱਕ ਪਲ ਮਿਲੇ ਤੇ ਦੂਜੇ ਵੱਲ ਵਿੱਛੜ ਗਏ ਤੇ ਉਹ ਕਿਰਦਾਰ, ਜੋ ਮੈਨੂੰ ਕਦੀ ਮਿਲੇ ਹੀ ਨਹੀਂ ! 
-ਡਾ. ਵਿਕਰਮ ਸੰਗਰੂਰ

Post a Comment

0 Comments