ਸੁਪਨਿਆਂ ਦੀ ਸਾਂਝ (ਗੁਰਾਂਦਿੱਤਾ ਸਿੰਘ ਸੰਧੂ ਸੁੱਖਣਵਾਲਾ) - #Good Will Publication

ਸੁਪਨਿਆਂ ਦੀ ਸਾਂਝ - ਗੁਰਾਂਦਿੱਤਾ ਸਿੰਘ ਸੰਧੂ ਸੁੱਖਣਵਾਲਾ


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 96
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏ
ਰਿਆਇਤ = 100/- ਰੁਪਏ

ਕੁੱਲ ਭੁਗਤਾਨਯੋਗ ਰਕਮ = 160/- ਰੁਪਏ

‘ਸੁਪਨਿਆਂ ਦੀ ਸਾਂਝ’ ਗੀਤਾਂ ਦੇ ਸਮੁੰਦਰ ਅਤੇ ਪੰਜਾਬੀ ਸਾਹਿਤ ਸਭਾ ਦੇ ਸਰਪਰੱਸਤ ਗੁਰਾਂਦਿਤਾ ਸਿੰਘ ਸੰਧੂ ਦੀ ਇੱਕ ਪ੍ਰੇਰਨਾ ਦਾਇਕ ਰਚਨਾ ਹੈ। ਇਹਨਾਂ ਦੇ ਗੀਤ ਪੈਸਾ ਜਿਵੇ ਨਚਾਉਂਦਾ ਦੁਨੀਆ ਨੱਚੀ ਜਾਂਦੀ ਹੈ, ਨੇ ਵਾਕਿਆ ਹੀ ਦੁਨੀਆ ਨਚਾਕੇ ਰੱਖ ਦਿੱਤੀ ਸੀ। ਪੰਜਾਬ ਦੇ ਰਾਜ ਬਰਾੜ, ਸਰਬਜੀਤ ਚੀਮਾ, ਪਾਲ ਸਿੰਘ ਪਾਲ, ਨਿਰਮਲ ਸਿੱਧੂ, ਸੱਤਪਾਲ ਕਿੰਗਰਾ, ਕੁਲਵੀਰ ਗੋਗੀ, ਮਨਜੀਤ ਸੰਧੂ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੂੰ ਇਹਨਾਂ ਦੇ ਗੀਤਾਂ ਨੇ ਬੁਲੰਦੀਆਂ ਤੱਕ ਪਹੁੰਚਾਇਆ ਹੈ। ਨਾਵਲ ਦੀ ਦੁਨੀਆਂ ’ਚ ਬੇਸ਼ੱਕ ਇਹਨਾਂ ਦਾ ਪਹਿਲਾ ਕਦਮ ਹੈ ਪਰ ਸ਼ਬਦਾਵਲੀ ਅਤੇ ਲਿਖਣ ਦੇ ਢੰਗ ਪੱਖੋਂ ਲਗਦਾ ਨਹੀਂ ਕਿ ਪਹਿਲਾ ਕਦਮ ਹੋਵੇਗਾ। ਉਮਰ ਹੰਢਾ ਚੁੱਕੇ ਸੰਧੂ ਸਾਹਿਬ ਕੋਲ ਹਰ ਜਾਤ ਅਤੇ ਦੇਸ਼ਾਂ ਵਿਦੇਸ਼ਾਂ ਬਾਰੇ ਜਾਣਕਾਰੀ ਹੈ, ਸ਼ਬਦਾਂ ਦਾ ਖਜਾਨਾ ਹੈ ਅਤੇ ਇਹ ਵੀ ਆਖਿਆ ਜਾਏ ਤਾਂ ਅਤਿਕਥਨੀ ਨਹੀਂ ਕਿ ਸੰਧੂ ਲਿਖਣ ਵਾਲੀ ਚਲਦੀ ਫਿਰਦੀ ਇੱਕ ਮਸ਼ੀਨਰੀ ਹੈ।

ਅੱਜ ਦੇ ਮਤਲਬੀ ਯੁੱਗ ਵਿੱਚ ਇਹਨਾਂ ਨੇ ਇੱਕ ਸੁੱਚਾ ਸਿੰਘ ਨਾਂ ਦੇ ਪਾਤਰ ਰਾਹੀਂ ਸੱਚੀ ਸੁੱਚੀ ਸ਼ਖਸ਼ੀਅਤ ਪੇਸ਼ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਜਿਸ ਦਾ ਆਪਣੀ ਪਤਨੀ ਹਰਨਾਮ ਕੌਰ ਨਾਲ ਰੂਹ ਬੁਤ ਦੇ ਰਿਸ਼ਤੇ ਵਰਗਾ ਮੋਹ ਹੁੰਦਾ ਹੈ। ਜਿਹੜਾ ਸੁੱਚਾ ਸਿੰਘ ਸਿਰਤੇ ਕਰਜਾ ਚੁੱਕਕੇ ਦੋਵਾਂ ਮੁੰਡਿਆਂ ਨੂੰ ਬਾਹਰ ਭੇਜਦਾ ਹੈ ਅਤੇ ਉਹੀ ਪੁੱਤਰ ਆਪਣੇ ਮਾਂ ਪਿਊ ਨੂੰ ਵਿਦੇਸ਼ਾਂ ’ਚ ਬੁਲਾਕੇ ਨੌਕਰਾਂ ਵਰਗਾ ਵਿਹਾਰ ਕਰਦੇ ਹਨ। ਫਿਰ ਲੋੜ ਪੈਣ ’ਤੇ ਆਪਣੀ ਹੀ ਕੈਂਸਰ ਦੀ ਰੋਗੀ ਮਾਂ ਨੂੰ ਖੂਨ ਦੇਣ ਤੋਂ ਵਾਲਾ ਵੱਟ ਜਾਂਦੇ ਹਨ। ਪਤਨੀ ਦੀ ਮੌਤ ਤੋਂ ਬਾਅਦ ਟੁੱਟ ਚੁੱਕਾ ਸੁੱਚਾ ਵਾਪਸ ਪੰਜਾਬ ਆਕੇ ਆਪਣੇ ਮਰ ਚੁੱਕੇ ਦੋਸਤ ਦੇ ਪਰਿਵਾਰ ਨਾਲ ਅਜਿਹੀ ਸੱਚੀ ਯਾਰੀ ਨਿਭਾਉਂਦਾ ਹੈ ਜੋ ਅੱਜ ਦੇ ਯੁੱਗ ਵਿੱਚ ਬਿਲਕੁੱਲ ਵੀ ਸੰਭਵ ਨਹੀਂ। ਛੜਾ ਛਾਂਟ ਹੋਣ ਦੇ ਬਾਵਜੂਦ ਵੀ ਆਪਣੇ ਧਰਮ ਦੀ ਕੰਧ ਨੂੰ ਡਿੱਗਣ ਨਹੀਂ ਦਿੰਦਾ। ਦੋਸਤ ਦੀ ਪਤਨੀ ਸ਼ਾਂਤੀ ਦੇਵੀ ਦੇ ਸਬੰਧ ਵਿੱਚ ਦਿਲ ਅੰਦਰ ਕੋਈ ਮੈਲ ਨਹੀਂ ਆਉਣ ਦਿੰਦਾ। ਹਾਲਾਂਕਿ ਕਈ ਸੁਪਨਿਆਂ ਦੀਆਂ ਝਲਕੀਆਂ ਦੋਵਾਂ ਨੂੰ ਇਕ ਮਿਕ ਹੋ ਜਾਣ ਦਾ ਇਸ਼ਾਰਾ ਵੀ ਕਰਦੀਆਂ ਹਨ ਅਤੇ ਸ਼ਾਂਤੀ ਦੇ ਕਦਮ ਡਗਮਗਾਉਂਦੇ ਵੀ ਲੱਗਦੇ ਹਨ ਪਰ ਸੁੱਚਾ ਆਪਣੇ ਨਾਂ ਵਾਂਗ ਹਮੇਸ਼ਾ ਸੁੱਚਾ ਹੀ ਰਿਹਾ। ਇੱਥੇ ਇਹ ਵੀ ਗੱਲ ਕਰਨ ਯੋਗ ਹੈ ਕਿ ਜਿੱਥੇ ਸੁੱਚੇ ਦੇ ਆਪਣੇ ਹੀ ਮੁੰਡਿਆਂ ਨੇ ਮਾਂ ਨੂੰ ਖੂਨ ਦੇਣ ਤੋਂ ਮੰੂਹ ਲੁਕਾ ਲਿਆ ਸੀ, ਉਥੇ ਸੁੱਚੇ ਨੂੰ ਲੰਮੀ ਬਿਮਾਰੀ ਲੱਗ ਜਾਣ ਤੇ ਉਸਦੀ ਜੀਅ ਜਾਨ ਨਾਲ ਸੇਵਾ ਕਰਦਾ ਹੈ। ਭਾਰਤ ਦੀ ਮਿੱਟੀ ’ਚ ਰਿਸ਼ਤਿਆਂ ਨੂੰ ਜੋੜਕੇ ਰੱਖਣ ਦੀ ਸਮਰੱਥਾ ਹੈ। ਜਦਕਿ ਪਰਾਇਆਂ ਦੀ ਧਰਤੀ ਦਾ ਅੰਨ ਬੰਦੇ ਦੇ ਮਨ ਨੂੰ ਸਚਮੁੱਚ ਬਦਲਕੇ ਰੱਖ ਦਿੰਦਾ ਹੈ। ਕਿਤੇ ਕਿਤੇ ਨਾਵਲ ਨੂੰ ਪੜਦਿਆਂ ਮਨ ਵੀ ਭਰ ਆਉਂਦਾ ਹੈ ਅਤੇ ਹਾਸਾ ਵੀ ਫੁੱਟ ਪੈਂਦਾ ਹੈ। ਆਮੀਨ
ਗੁਰਦੇਵ ਸਿੰਘ ਘਾਰੂ ਥਾਂਦੇ ਵਾਲਾ
ਫੋਨ ਨੰਬਰ 98885-26276

Post a Comment

0 Comments