ਨਸ਼ੇ ਦੇ ਹਾਰੇ ਵਿੱਚ ਧੁੱਖਦਾ ਚੰਦਨ (ਜਗਦੀਸ਼ ਸਿੰਘ ਪੱਖੋ) - #Good Will Publication

ਨਸ਼ੇ ਦੇ ਹਾਰੇ ਵਿੱਚ ਧੁੱਖਦਾ ਚੰਦਨ - ਜਗਦੀਸ਼ ਸਿੰਘ ਪੱਖੋ


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 110
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏ


ਲੇਖਕ ਜਗਦੀਸ਼ ਪੱਖੋਂ ਅਤੇ ਉਸਦੀ ਕਿਤਾਬ ਨਸ਼ੇ ਦੇ ਹਾਰੇ ਵਿੱਚ ਧੁੱਖਦਾ ਚੰਦਨ ਬਾਰੇ

ਜਗਦੀਸ਼ ਪੱਖੋਂ ਦੀ ਇਹ ਹੱਥਲੀ ਤੇ ਪਹਿਲੀ ਪੁਸਤਕ ਜਿਸ ਦਾ ਨਾਂ ਹੀ ਆਪਣੇ ਆਪ 'ਚ ਇੱਕ ਅਹਿਮੀਅਤ ਰੱਖਦਾ ਹੋਇਆ ਸਮਾਜ 'ਚ ਚਲ ਰਹੇ ਛੇਵੇਂ ਦਰਿਆ ਦੀ ਗੱਲ ਕਰਦਾ ਹੈ। ਨਸ਼ੇ ਦੇ ਹਾਰੇ 'ਚ ਧੁੱਖਦਾ ਚੰਦਨ ਜਗਦੀਸ਼ ਪੱਖੋਂ ਕਿੱਤੇ ਵਜੋਂ ਸਿਹਤ ਵਿਭਾਗ 'ਚ ਬਹੁਮੰਤਵੀ ਸਿਹਤ ਸੁਪਰਵਾਈਜਰ ਦੇ ਤੌਰ 'ਤੇ ਕੰਮ ਕਰਦਾ ਹੈ ਜਿਸ ਕਰਕੇ ਉਹ ਲੋਕਾਂ ਦੇ ਦਰਦਾਂ ਨੂੰ ਬਹੁਤ ਨੇੜੇ ਹੋ ਕੇ ਵੇਖਦਾ ਹੈ ਅਤੇ ਉਹਨਾਂ ਦਰਦਾਂ ਨੂੰ ਕਲਮ ਰਾਹੀਂ ਲੋਕ ਵਿਹੜੇ 'ਚ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਇਸ ਪੁਸਤਕ 'ਚ ਕਲਮ ਬੰਦ ਕੀਤੇ 31 ਲੇਖ ਆਪੋ ਆਪਣੀ ਬਾਤ ਪਾਉਂਦੇ ਨੇ ਤੇ ਇੰਝ ਮਹਿਸੂਸ ਹੁੰਦੈ ਜਿਵੇਂ ਜਗਦੀਸ਼ ਨੇ ਇਹ ਆਪਣੇ ਤਨ ਤੇ ਹੰਢਾਏ ਹੋਣ ਕਈ ਲੇਖ ਤਾਂ ਬਾ ਕੁਮਾਲ ਸਮਾਜਿਕ ਦਰਦਾਂ ਨੂੰ ਉਘੜਦੇ ਹਨ ਜਿਵੇਂ ਗੁੱਥਲੀਆਂ ਸੰਭਾਲਣ ਦੀ ਲੋੜ 'ਚ ਅੱਜ ਜੋ ਬਜੁਰਗਾਂ ਦੇ ਸਤਿਕਾਰ ਵਿੱਚ ਘਾਟ ਆ ਰਹੀ ਹੈ ਉਹ ਜਗਦੀਸ਼ ਨੂੰ ਚੁਬਦੀ ਹੈ ਤਾਂ ਹੀ ਤਾਂ ਉਹ ਕਹਿੰਦੈ ਕਿ ਬਜੁਰਗਾਂ ਨੂੰ ਸੰਭਾਲੋ ਇਨ੍ਹਾਂ ਕੋਲ ਗਿਆਨ ਖਜਾਨਾ ਹੁੰਦੈ। ਬਜੁਰਗਾਂ ਦੀ ਅਸ਼ੀਸ਼ਾਂ ਲੈਣ ਬਾਰੇ ਜਗਦੀਸ਼ ਦੇ ਕਿੰਨੇ੍ਹ ਮੁੱਲਵਾਨ ਵਿਚਾਰ ਨੇ ਕਿ ਇਹ ਅਸ਼ੀਸ਼ਾਂ ਕੇਵਲ ਸੇਵਾ ਕਰਕੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਹੋਰ ਕਿਸੇ ਵੀ ਜਰੀਏ ਇਹ ਨਹੀਂ ਮਿਲਦੀਆਂ ਲੱਖਾਂ ਹੀਰੇ, ਜਵਾਹਰਾਤ ਦੇ ਕੇ ਵੀ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀ। ਮੈਂ ਜਗਦੀਸ਼ ਪੱਖੋਂ ਨੂੰ ਨੇੜੇ ਹੋਕੇ ਵੀ ਵਾਚਿਆ ਹੈ ਉਹ ਕੇਵਲ ਚੰਗੀਆਂ ਲਿਖਤ ਲਿਖਦਾ ਹੀ ਨਹੀਂ ਸਗੋਂ ਪ੍ਰੈਟੀਕਲ ਤੌਰ ਤੇ ਵੀ ਆਪਣੀਆਂ ਲਿਖਤਾਂ ਦਾ ਹਾਣੀ ਹੈ ਇਸ ਸ਼ੁਭ ਕਾਰਜ ਲਈ ਮੈਂ ਉਸ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਹਿਤ ਜਗਤ ਨੂੰ ਹੋਰ ਗੁਣਵਾਨ ਕਿਤਾਬ ਦੀ ਸਿਰਜਣਾ ਕਰਕੇ ਦੇਵੇਗਾ। ਦੁਬਾਰਾ ਫਿਰ ਜਗਦੀਸ਼ ਨੂੰ ਅਸ਼ੀਰਵਾਦ ਕਿਉਂਕਿ ਉਹ ਹੱਕਦਾਰ ਹੈ।
‘‘ਲਿਖਾਰੀ ਜਨ ਹੁੰਦੇ ਸ਼ਰਮਾਇਆ ਦੇਸ ਦਾ
ਬਹੁਤਿਆਂ ਨੂੰ ਭੇਤ ਵੀ ਨਾ ਆਇਆ ਏਸ ਦਾ
ਕਰ ਮੈਂ ਸਿਫਤ ਕਵੀ ਦੇ ਹਥਿਆਰ ਦੀ
ਲਿਖਾਰੀ ਦੀ ਕਲਮ ਨਾ ਕਦੇ ਵੀ ਹਾਰ ਦੀ।’’

ਦਰਸ਼ਨ ਸਿੰਘ ਭੰਮੇ
ਕੋਠੀ ਵਾਲਾ ਰਾਹ,
ਤਲਵੰਡੀ ਸਾਬੋ, ਬਠਿੰਡਾ।Post a Comment

0 Comments