ਠੋਕਰਾਂ (ਇੱਕ ਪੇਂਡੂ ਕਹਾਣੀ) (ਡਾ. ਗੁਰਨਾਮ ‘ਖੋਖਰ’) - #Good Will Publication

ਠੋਕਰਾਂ (ਇੱਕ ਪੇਂਡੂ ਕਹਾਣੀ) - ਡਾ. ਗੁਰਨਾਮ ‘ਖੋਖਰ’


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 89
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏ
ਰਿਆਇਤ = 130/- ਰੁਪਏ

ਕੁੱਲ ਭੁਗਤਾਨਯੋਗ ਰਕਮ = 130/- ਰੁਪਏਇਹ ਇਕ ਕਹਾਣੀਨੁਮਾ ਨਾਵਲ ਹੈ ਜੋ ਮੇਰੀ ਆਪਣੀ ਕਲਪਨਾ ਦਾ ਹਿੱਸਾ ਹੈ। ਜਿਸਨੂੰ ਬੜੀ ਮਿਹਨਤ ਨਾਲ ਕਲਮਬੰਦ ਕੀਤਾ ਹੈ। ਇਹ ਮੈਂ ਆਪਣੀਆਂ ਭਾਵਨਾਵਾਂ ਨੂੰ ਖਿਆਲ ਵਿੱਚ ਰੱਖਦੇ ਹੋਏ ਤਿਆਰ ਕੀਤਾ ਹੈ। ਇਸ ਕਹਾਣੀ ਵਿੱਚ ਮੈਂ ਕਿਸੇ ਤਰ੍ਹਾਂ ਦਾ ਕੋਈ ਵੀ ਮਾੜਾ ਸ਼ਬਦ ਲਿਖਣ ਦੀ ਕੋਸ਼ਿਸ ਨਹੀਂ ਕੀਤੀ। ਪਰ ਫਿਰ ਵੀ ਜੇ ਕੋਈ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਆਪਣਾ ਨਿਮਾਣਾ ਜਿਹਾ ਸਮਝਕੇ ਮਾਫ਼ ਕਰ ਦੇਣਾ। ਇਸ ਨਾਵਲ ਨੂੰ ਨਾਮ ਦਿੱਤਾ ਹੈ (ਠੋਕਰਾਂ), ਠੋਕਰਾਂ ਇਕ ਪ੍ਰੇਮ ਕਥਾ ਹੈ ਜਿਸ ਵਿੱਚ ਸੱਚਾ ਸੁੱਚਾ ਪਿਆਰ ਦਿਖਾਇਆ ਗਿਆ ਹੈ। ਇਕ ਲੜਕੇ ਨੇ ਆਪਣਾ ਪਿਆਰ ਸਿਰੇ ਚੜਾਉਣ ਲਈ ਬਹੁਤ ਸਾਰੀਆ ਠੋਕਰਾਂ ਖਾਧੀਆਂ ਹਨ। ਅਤੇ ਦੂਜੇ ਪਾਸੇ ਇਹਨੇ ਆਪਣੀ ਮਾਂ ਵੱਲੋਂ ਮਮਤਾ ਦਾ ਪਿਆਰ ਦੇਣ ਕਰਕੇ ਆਪਣੀ ਵਿਧਵਾ ਮਾਂ ਦੀ ਬਹੁਤ ਸੇਵਾ ਕੀਤੀ ਹੈ। ਸੇਵਾ ਦਾ ਫਲ ਫਿਰ ਮਿਲਦਾ ਹੀ ਮਿਲਦਾ ਹੈ। ਆਪਣੀ ਮਾਂ ਦੇ ਆਸ਼ੀਰਵਾਦ ਨਾਲ ਹੀ, ਆਪਣੇ ਪਿਆਰ ਨੂੰ ਪਾ ਲਿਆ ਹੈ ਅਤੇ ਇਸ ਦੀ ਸ਼ਾਦੀ ਹੋ ਜਾਂਦੀ ਹੈ। ਇਹ ਸ਼ਾਦੀ ਸਾਡੀ ਇੱਛਾ ਅਨੁਸਾਰ ਹੀ ਹੋਈ ਸੀ, ਜਿਸਦਾ ਘਰ ਵਸਦਾ ਹੋ ਜਾਂਦਾ ਹੈ। ਪਰ ਇਹਨਾਂ ਦਾ ਸੁੱਖ ਲੈਂਣ ਤੋ ਪਹਿਲਾ ਆਪ ਸਦਾ ਲਈ ਤੁਰ ਜਾਂਦੀ ਹੈ। ਇਹ ਸੀ ਠੋਕਰਾਂ ਦੀ ਦਰਦ ਭਰੀ ਕਹਾਣੀ। ਬਾਕੀ ਤੁਹਾਨੂੰ ਕਿਤਾਬ ਠੋਕਰਾਂ ਪੜ੍ਹਕੇ ਸਾਰਾ ਹਾਲ ਆਪੇ ਪਤਾ ਚਲ ਜਾਵੇਗਾ। 
ਧੰਨਵਾਦ।
ਤੁਹਾਡਾ ਆਪਣਾ
ਡਾ. ਗੁਰਨਾਮ ਖੋਖਰ ਭਾਈ ਰੂਪੇ ਵਾਲਾ
ਤਲਵੰਡੀ ਸਾਬੋ

Post a Comment

0 Comments