ਨਾਨਕ ਬੇੜੀ ਸਚ ਕੀ (ਲੇਖਕ ਸੁਰਜੀਤ ਸਿੰਘ ‘ਦਿਲਾ ਰਾਮ’) - #Good Will Publication

ਨਾਨਕ ਬੇੜੀ ਸੱਚ ਕੀ - ਸੁਰਜੀਤ ਸਿੰਘ ‘ਦਿਲਾ ਰਾਮ’


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 211
ਕਿਤਾਬ ਦੀ ਕੀਮਤ = 330/- ਰੁਪਏ
ਰਿਆਇਤ (Discount 25%) = 85/- ਰੁਪਏ
ਕੁੱਲ ਖਰਚ = 245/- ਰੁਪਏ
ਭੇਜਣ ਦਾ ਖਰਚ (Shipping Charges) = 55/- ਰੁਪਏ
ਕੁੱਲ ਭੁਗਤਾਨਯੋਗ ਰਕਮ = 300/- ਰੁਪਏਲੇਖਕ ਅਤੇ ਕਿਤਾਬ ਬਾਰੇ ਸੰਖੇਪ ਜਾਣਕਾਰੀ

    ਇਸ ਕਿਤਾਬ ਵਿੱਚ ਲਿਖੇ ਇਹ ਅੱਖਰ ਮਾਤਰ ਅੱਖਰ ਨਹੀਂ ਬਲਕਿ ਇਹਨਾਂ ਵਿੱਚੋਂ ਝਲਕਦੀ ਹੈ ਸਿੱਖੀ ਸੋਚ ਦੀ ਸਮੁੱਚੀ ਤਸਵੀਰ, ਇਸ ਕਿਤਾਬ ਦੇ ਵਰਕੇ ਵਰਕੇ ਨਹੀਂ ਬਲਕਿ ਸਿੱਖੀ ਸਿਧਾਂਤਾਂ ਦੇ ਉਹ ਦਰਸ਼ਨ ਕਰਵਾਉਂਦੇ ਹਨ ਜੋ ਪੁਰਾਣੇ ਯੁੱਗ ਦੇ ਪੁਰਾਣਾਂ ਤੋਂ ਅਲਹਿਦਾ ਸਮਾਜ ਵਿੱਚ ਜਿੰਦਗੀ ਜਿਉਣ ਦੇ ਸੱਚੇ-ਸੁੱਚੇ ਢੰਗ ਦੀ ਯਥਾਰਥਿਕ ਤਸਵੀਰ ਪੇਸ਼ ਕਰਦੇ ਹਨ। ਬੇਸ਼ੱਕ ਇਹ ਅੱਖਰ ਅਤੇ ਵਰਕੇ ਚਿੱਟੇ-ਕਾਲੇ ਹਨ ਪਰ ਸਿੱਖ ਧਰਮ ਦੇ ਕੁਦਰਤ ਦੇ ਕਰੋੜਾਂ ਰੰਗ ਵਾਂਗ ਹਰ ਰੰਗ ਦੀ ਗੂੜ੍ਹ ਆਪਣੇ-ਆਪ ਵਿੱਚ ਵਿਿਖਆਣ ਕਰਦੇ ਹਨ।
ਸੁਰਜੀਤ ਸਿੰਘ ਅਜੇ ਵਿਿਦਆਰਥੀ ਜੀਵਨ ਦੀਆਂ ਰੇਖਾਵਾਂ ਵਿੱਚ ਹੀ ਉਤੱਮ ਸ਼ਬਦ ਕਲਾ ਸਿਰਜਣ ਦਾ ਨਮੂਨਾ ਪੇਸ਼ ਕਰਨ ਜਾ ਰਿਹਾ ਹੈ। ਉਸ ਨੇ ਬਹੁਤ ਹੀ ਵਿਦਵਤਾਪੂਰਨ ਤਰੀਕੇ ਨਾਲ ਬਾਕੀ ਧਰਮਾਂ ਬਾਰੇ ਪਹਿਲਾਂ ਲਿਖਦਿਆਂ ਹੋਇਆਂ ਸਿੱਖ ਧਰਮ ਦੀ ਅੱਜ ਦੇ ਤ੍ਰਿਸ਼ਨਾਵਾਂ ਭਰੇ ਯੁੱਗ ਅੰਦਰ ਉਸ ਦੀ ਸਾਰਥਿਕਤਾ ਦਾ ਸਿਧਾਂਤ ਸੱਚ ਦੀ ਸੇਧ ਨਾਲ ਸਿੱਖੀ ਸਿਖਾਉਣ ਦਾ ਭਰਪੂਰ ਯਤਨ ਕੀਤਾ ਹੈ। ਸੁਰਜੀਤ ਸਿੰਘ ਨਾਂ ਦਾ ਹੀ ਸੁਰਜੀਤ ਸਿੰਘ ਨਹੀਂ ਸਗੋਂ ਉਸਨੇ ਸਿੱਖੀ ਦਰਸ਼ਨ ਨੂੰ ਵੀ ਮੁੜ ਸੁਰਜੀਤ ਕੀਤਾ ਹੈ। ਉਹ ਇੱਕ ਭੌਤਿਕ ਪੱਖੋਂ ਇੱਕ ਆਰਥਿਕ ਤੌਰ ਤੇ ਪੱਛੜੇ ਪਰਿਵਾਰ ਵਿੱਚੋਂ ਦੀ ਜੀਵਨ ਤਰੰਗਾਂ ਨੂੰ ਨਵੇਂ ਸਿਿਰਓਂ ਛੇੜਦਾ ਹੋਇਆ ਜੀਵਨ ਸੇਧਾਂ ਵੱਲ ਲੈ ਜਾਂਦਾ ਹੈ। ਉਹ ਕੋਈ ਲੇਖਕਾਂ ਵਾਂਗੰੂ ਕਿਸੇ ਖਾਸ ਜਾਂ ਵਿਲੱਖਣ ਸ਼ੈਲੀ ਦੀ ਰੋਸ਼ਨੀ ਨਹੀਂ ਲੱਭਦਾ। ਉਹ ਹਰ ਇੱਕ ਪੱਖ ਨੂੰ ਪੂਰਨ ਗੁਰੂ ਨਾਲ ਘੋਖਦਾ ਹੈ, ਵਾਚਦਾ ਹੈ ਅਤੇ ਗੁਰਬਾਣੀ ਦੀ ਜੋਤ ਵਿੱਚ ਹੀ ਗੁਰੂ ਸਾਹਿਬਾਨ ਦਾ ਜੀਵਨ ਸਾਰ, ਸੋਚ ਅਤੇ ਸਿਧਾਂਤਾਂ ਨੂੰ ਸਿਰਜਦਾ ਹੈ। ਉਸ ਦੇ ਮਨ ਵਿੱਚ ਮਨੁੱਖਾਂ ਨੂੰ ਮਨਮੁੱਖਤਾ ਤੋਂ ਮੁਕਤ ਕਰਵਾਉਣ ਦਾ ਸੁਨੇਹਾ ਹੈ। ਉਹ ਗੁਰੂ ਸਾਹਿਬਾਨਾਂ ਦੇ ਗੁਰਮੁੱਖਤਾ ਭਰਪੂਰ ਜੀਵਨ ਅਤੇ ਗੁਰ ਵਿੱਚਾਰਾਂ ਨੂੰ ਗਰਭ ਦੀਆਂ ਗਹਿਰਾਈਆਂ ਤੋਂ ਗ੍ਰਹਿਣ ਕਰਨ ਦੀ ਗੁਣਵੱਤਾ ਗਿਣਵਾਉਂਦਾ ਹੈ।
ਭਾਵੇਂ ਕਿ ਇਹ ਉਸਦੀ ਪਲੇਠੀ ਕਿਤਾਬ ਹੈ, ਪਰ ਫਿਰ ਵੀ ਉਹ ਸਾਨੂੰ ਸੱਚਾਈ ਦੇ ਸਚਿਆਰਪੁਣੇ ਤੋਂ ਵਾਕਿਫ਼ ਕਰਵਾਉਣ ਦੀ ਸਫ਼ਲ ਅਤੇ ਸੁਹਿਰਦ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਮੈਂ ਇਸ ਕਿਤਾਬ ਦਾ ਏਜੰਡਾ ਪੜ੍ਹ ਰਿਹਾ ਸੀ ਤਾਂ ਮਹਿਸੂਸ ਕੀਤਾ ਕਿ ਉਹ ਕਿਸੇ ਆਰਥਿਕ ਪੱਖ ਤੋਂ ਲਾਭ ਲੈਣ ਲਈ ਨਹੀਂ ਲਿਖ ਰਿਹਾ। ਅਸਲ ਵਿੱਚ ਉਸਦੇ ਮਨ ਦੇ ਵਲਵਲੇ ਸਮਾਜ ਨੂੰ ਅਗਿਆਨਤਾ ਦੇ ਹਨ੍ਹੇਰੇ ਤੋਂ ਗਿਆਨ ਦੇ ਸਵੇਰੇ ਵੱਲ ਲੈ ਕੇ ਜਾਣ ਲਈ ਸਫਿਆਂ ਦੇ ਉੱਪਰ ਅੱਖਰਾਂ ਦੇ ਰੂਪ ਵਿੱਚ ਸਾਹ ਲੈ ਰਹੇ ਹੋਣ। ਅਰਦਾਸ ਹੈ ਉਸ ਪਰਮਾਤਮਾ ਅੱਗੇ ਕਿ ਸਾਡੇ ਸੁਆਸ ਵੀ ਸੁਚੱਜੀ ਜੀਵਨ ਆਸ ਵਿੱਚ ਅਗਾਂਹ ਵਧਦੇ ਰਹਿਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪ੍ਰੋ. ਮਨਿੰਦਰ ਸਿੰਘ
ਫਰੀਦਕੋਟ
98146 50541


Post a Comment

0 Comments