ਰੂਹਾਂ ਦੇ ਗੀਤ (ਡਾ. ਗੁਰਨਾਮ ਖੋਖਰ) - #Good Will Publication

ਰੂਹਾਂ ਦੇ ਗੀਤ - ਡਾ. ਗੁਰਨਾਮ ਖੋਖਰ


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 77
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏ
ਰਿਆਇਤ = 160/- ਰੁਪਏ

ਕੁੱਲ ਭੁਗਤਾਨਯੋਗ ਰਕਮ = 100/- ਰੁਪਏ


ਕਿਤਾਬ (ਰੂਹਾਂ ਦੇ ਗੀਤ) ਬਾਰੇ 

ਮੈਂ ਆਪਣੀ ਇਸ ਕਿਤਾਬ (ਰੂਹਾਂ ਦੇ ਗੀਤ) ਬਾਰੇ ਲਿਖਣ ਲੱਗਿਆਂ ਹਾਂ ਕਿ ਇਸ ਕਿਤਾਬ ਅੰਦਰ ਮੈਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਹਾਂ। ਜਦੋਂ ਮੇਰੇ ਵਿਚਾਰ ਜਾਂ ਮੇਰੀ ਸੋਚ ਮੇਰੇ ਬਹੁਤ ਹੀ ਕਰੀਬ ਹੁੰਦੇ ਹਨ, ਤਾਂ ਮੈਂ ਇਹਨਾਂ ਨੂੰ ਆਪਣੀ ਕਲਮ ਨਾਲ ਕਲਮਬੰਦ ਕਰ ਲੈਂਦਾ ਹਾਂ ਅਤੇ ਉੱਚੇ ਸੁੱਚੇ ਵਿਚਾਰਾਂ ਨੂੰ ਹੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਬਾਕੀ ਜੋ ਵੀ ਵਿਚਾਰਾਂ ਦੀ ਗੱਲ ਕਰੀਏ ਤਾਂ ਵਿਚਾਰ ਦੋ ਤਰਾਂ੍ਹ ਦੇ ਹੁੰਦੇ ਹਨ। ਇੱਕ ਵਧੀਆ ਉੱਚੇ ਸੁੱਚੇ ਅਤੇ ਸ਼ਲਾਘਾਯੋਗ ਵਿਚਾਰ ਹੁੰਦੇ ਹਨ ਅਤੇ ਦੂਜੇ ਬੁਰੇ ਵਿਚਾਰ ਹੁੰਦੇ ਹਨ। ਜਿਹੜੇ ਸਾਨੂੰ ਸਭਨਾਂ ਨੂੰ ਹਮੇਸ਼ਾ ਬੁਰੇ ਪਾਸੇ ਵੱਲ ਹੀ ਲੈ ਕੇ ਜਾਂਦੇ ਹਨ ਪਰ ਜੇ ਆਪਾਂ ਵਧੀਆ ਉੱਚੇ ਸੁੱਚੇ ਵਿਚਾਰਾਂ ਦੀ ਗੱਲ ਕਰੀਏ ਤਾਂ ਇਹ ਇਸ ਤਰਾਂ੍ਹ ਹੈ ਕਿ ਇਹਨਾਂ ਚੰਗੇ ਵਿਚਾਰਾਂ ਨੂੰ ਆਪਣੇ ਨਾਲ ਜੋੜਕੇ ਰੱਖਾਂਗੇ ਤਾਂ ਵਧੀਆ ਸੋਚ ਰੱਖ ਕੇ ਹੀ ਕੰਮ ਕਰਾਂਗੇ ਫਿਰ ਆਪਣੀ ਸੋਚ ਹੋਰ ਵੀ ਵਧੀਆ ਰਹੇਗੀ ਅਤੇ ਚੰਗੇ ਵਿਚਾਰਾਂ ਦਾ ਸਦਕਾ ਹੀ ਆਪਾਂ ਸਾਰੀ ਦੁਨੀਆਂ ਵਿੱਚ ਚੰਗੀ ਇੱਜਤ ਮਾਣ ਪਾ ਸਕਾਂਗੇ ਅਤੇ ਆਪਾਂ ਬੁਰੇ ਵਿਚਾਰਾਂ ਨੂੰ ਅਪਨਾ ਲਵਾਂਗੇ ਤਾਂ ਆਪਣੇ ਅੰਦਰ ਹਮੇਸ਼ਾ ਬੁਰੇ ਖਿਆਲ ਹੀ ਆਉਂਦੇ ਰਹਿਣਗੇ। ਆਪਣਾ ਧਿਆਨ ਸਿਰਫ ਬੁਰੇ ਕੰਮਾਂ ਤਕ ਹੀ ਸਿਮਟ ਕੇ ਰਹਿ ਜਾਵੇਗਾ ਅਤੇ ਹਮੇਸ਼ਾ ਬੁਰੇ ਕੰਮਾਂ ਵਿੱਚ ਹੀ ਉਲਝੇ ਰਹਾਂਗੇ। ਹੁਣ ਮੈਂ ਲਿਖਣ ਤੋਂ ਪਹਿਲਾਂ ਆਪਣੀ ਜਿੰਦਗੀ ਬਾਰੇ ਦੱਸਣਾ ਜਰੂਰੀ ਸਮਝਦਾ ਹਾਂ ਕਿ ਮੈਂ ਕਦੇ ਬੁਰੇ ਵਿਚਾਰਾਂ ਨਾਲ ਦੋਸਤੀ ਨਹੀਂ ਪਾਈ ਸਦਾ ਇਹਨਾਂ ਤੋਂ ਦੂਰ ਹੀ ਰਹਿਣਾ ਪਸੰਦ ਕਰਦਾ ਹਾਂ ਅਤੇ ਨਾ ਹੀ ਮੈਂ ਕਿਸੇ ਬਦਨਾਮ ਸ਼ਖਸ ਨਾਲ ਤੁਰਣ ਦੀ ਕਦੇ ਕੋਸ਼ਿਸ਼ ਕੀਤੀ ਹੈ। ਇਸ ਤੋਂ ਅੱਗੇ ਵੀ ਕਦੇ ਬੁਰੇ ਵਿਚਾਰਾਂ ਨਾਲ ਕਦੇ ਦੋਸਤੀ ਨਹੀਂ ਪਾਵਾਂਗਾ। ਸਦਾ ਉਚੇ ਸੁੱਚੇ ਵਿਚਾਰ ਹੀ ਮੇਰਾ ਅਸਲੀ ਜੀਵਨ ਹਨ। ਇਹੀ ਮੇਰੀ ਜੀਵਨਸ਼ੈਲੀ ਹੈ। ਹਮੇਸ਼ਾ ਵਧੀਆ ਵਿਚਾਰਾਂ ਦੀ ਰਹਿਨੁਮਾਈ ਅੰਦਰ ਰਹਿਕੇ ਹੀ ਕਲਮ ਚੁੱਕ ਲੈਂਦਾ ਹਾਂ, ਕਦੇ ਕਿਸੇ ਵਾਰੇ ਵੀ ਗਲਤ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਕਦੇ ਕਰਾਂਗਾ। ਜਿਹੋ ਜੇ ਮਾਹੌਲ ਵਿਚੋਂ ਵਿਚਰਦਾ ਹਾਂ ਅਤੇ ਮੇਰੇ ਗੀਤਾਂ ਦਾ ਜਨਮ ਹੋਣ ਲੱਗ ਜਾਂਦਾ ਹੈ। ਹੁਣ ਮੈਂ ਆਪਣੀ ਹੱਥਲੀ ਕਿਤਾਬ (ਰੂਹਾਂ ਦੇ ਗੀਤ) ਦੇ ਵਿਚਲੇ ਗੀਤਾਂ ਬਾਰੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਹਨਾਂ ਗੀਤਾਂ ਵਿੱਚੋਂ ਮੈਂ ਆਪਣੇ ਮਨ ਦੇ ਵਿਚਾਰ ਹੀ ਪ੍ਰਗਟ ਕੀਤੇ ਹਨ ਅਤੇ ਬਾਕੀ ਮੇਰੇ ਗੀਤਾਂ ਦੀ ਕਾਰਜਸ਼ੈਲੀ ਇਸ ਤਰਾਂ੍ਹ ਦੀ ਹੈ ਕਿ ਥੋਹੜਾ ਬਹੁਤਾ ਰੰਗ ਤਾਂ ਭਰਨਾ ਹੀ ਪੈਂਦਾ ਹੈ ਕਿਉਂਕਿ ਸਾਰੇ ਸਰੋਤੇ ਇਕੋ ਜਿਹੇ ਨਹੀਂ ਹੁੰਦੇ, ਸਭਨਾਂ ਦੇ ਅਲੱਗ ਅਲੱਗ ਵਿਚਾਰ ਹੁੰਦੇ ਹਨ। ਬਾਕੀ ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਮੁੱਖ ਰੱਖਕੇ ਠੇਠ ਪੰਜਾਬੀ ਹੀ ਲਿਖੀ ਹੈ। ਮੇਰੇ ਵਿਚਾਰ ਮੁਤਾਬਿਕ ਸਰੋਤੇ ਸਿਰ ਮੱਥੇ ਪ੍ਰਵਾਨ ਕਰਨਗੇ। ਜਿਸ ਨਾਲ ਮੇਰਾ ਮਨੋਬਲ ਹੋਰ ਵੱਧ ਜਾਵੇਗਾ।

ਰੂਹਾਂ ਦੇ ਗੀਤ ਕਿਤਾਬ ਮੈਂ ਆਪਣੀ ਧਰਮ ਪਤਨੀ ਸਵ. ਰਣਜੀਤ ਕੌਰ ਖੋਖਰ ਨੂੰ ਸਮਰਪਿਤ ਕਰ ਰਿਹਾ ਹਾਂ। ਜਿਹਨਾਂ ਨੇ ਮੇਰੇ ਨਾਲ ਆਪਣੀ ਸਾਰੀ ਉਮਰ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਸੀ ਅਤੇ ਮੈਨੂੰ ਕਦੇ ਵੀ ਡੋਲਨ ਨਹੀਂ ਦਿੱਤਾ। ਅਖੀਰ ਤੱਕ ਮੈਨੂੰ ਹੌਂਸਲਾ ਹੀ ਦਿੰਦੇ ਰਹੇ। ਜਿਹਨਾਂ ਲਈ ਮੈਂ ਆਪਣੀ ਜਿੰਦਗੀ 80# ਹਿੱਸਾ ਉਹਨਾਂ ਲਈ ਅਤੇ ਆਪਣੇ ਬੱਚਿਆਂ ਲਈ ਖਰਚ ਕਰ ਚੁੱਕਾ ਹਾਂ। ਹੁਣ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੀ ਬਾਕੀ ਦੀ ਜਿੰਦਗੀ ਆਰਾਮ ਨਾਲ ਬਸ਼ਰ ਹੋਵੇ। ਜਿੰਨਾਂ ਚਿਰ ਜੀਵਾਂ ਤੰਦਰੁਸਤ ਰਹਾਂ। ਹੁਣ ਮੇਰੇ ਬੱਚੇ ਅਤੇ ਮੇਰੀ ਪੋਤੀ ਅਤੇ ਪੋਤਾ ਮੇਰਾ ਬਹੁਤ ਖਿਆਲ ਰੱਖ ਰਹੇ ਹਨ। ਹੁਣ ਤੱਕ ਮੈਂ ਜੱਗ ਵਿੱਚੋਂ ਸਿਰਫ ਇੱਜਤ ਹੀ ਕਮਾਈ ਹੈ, ਪੈਸਾ ਨਹੀਂ ਕਮਾ ਸਕਿਆ, ਪਰ ਲੋੜਾਂ ਜੋ ਸਨ ਵਾਹਿਗੁਰੂ ਖੁਦ ਆਪ ਪੂਰੀਆਂ ਕਰਦਾ ਆ ਰਿਹਾ ਹੈ, ਕਦੇ ਕਿਸੇ ਚੀਜ ਦੀ ਟੋਟ ਨਹੀਂ ਆਉਣ ਦਿੱਤੀ। ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਅੱਗੇ ਲਈ ਵੀ ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣਗੀਆਂ। ਅਖੀਰ ਵਿੱਚ ਮੈਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਗੁਜਾਰ ਹਾਂ ਅਤੇ ਹਮੇਸ਼ਾ ਰਹਾਂਗਾ।
ਤੁਹਾਡਾ ਆਪਣਾ
ਡਾ. ਗੁਰਨਾਮ ਖੋਖਰ (ਭਾਈਰੂਪੇ ਵਾਲੇ)
ਤਲਵੰਡੀ ਸਾਬੋ -151302
9876245479

Post a Comment

0 Comments