ਕਵਿਸ਼ਰੀ ਰੰਗ (ਅਜਮੇਰ ਸਿੰਘ ਔਲਖ) - #Good Will Publication

ਕਵਿਸ਼ਰੀ ਰੰਗ - ਅਜਮੇਰ ਸਿੰਘ ਔਲਖ

ਕਵਿਸ਼ਰੀ ਰੰਗ - ਅਜਮੇਰ ਸਿੰਘ ਔਲਖ 
ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 116
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏਕਵੀਸ਼ਰੀ ਸ਼ਬਦ ਕਵੀ+ਈਸ਼ਵਰ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਈਸ਼ਵਰੀ ਗੁਣਾਂ ਵਾਲੀ ਕਵਿਤਾ ਕਵੀਸ਼ਰੀ  ਬਹੁਤ ਸੋਹਣਾ ਮਹਿੰਗਾ ਖਜ਼ਾਨਾ ਹੈ। ਇਸ ਵਿੱਚ ਰਚੇ ਗਏ ਕਿੱਸੇ, ਗਥਾਵਾਂ ਦਾ ਵਰਨਣ ਕਾਵਿ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਕਾਵਿ ਨੂੰ ਕਵੀਸ਼ਰ ਵੀਰ ਸਟੇਜ਼ਾਂ 'ਤੇ ਗਾਇਕੇ ਲੋਕਾਂ ਦਾ ਮੰਨੋਰਜਣ ਵੀ ਕਰਦੇ ਹਨ ਅਤੇ ਇਸ ਕਾਵਿ ਵਿਧਾ ਰਾਹੀਂ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਵੀ ਕਰਦੇ ਹਨ। ਇਸ ਵਿਧਾ ਨੂੰ ਗਾਉਣ ਲਈ ਕਿਸੇ ਵੀ ਸਾਜ਼ ਦੀ ਜਰੂਰਤ ਨਹੀਂ ਪੈਂਦੀ। ਇਹ ਵਿਧਾ ਲੱਚਰਤਾ ਤੋਂ ਕੋਹਾਂ ਦੂਰ ਹੋ ਕੇ ਚੱਲਦੀ ਐ।
ਹੱਥਲੀ ਪੁਸਤਕ ਕਵੀਸ਼ਰੀ ਰੰਗ ਬਹੁਤ ਹੀ ਸਤਿਕਾਰ ਯੋਗ ਜਨਾਬ ਅਜਮੇਰ ਸਿੰਘ ਢਿੱਲੋਂ ਦੁਆਰਾ ਰਚੀ ਗਈ ਹੈ। ਇਸ ਵਿੱਚ ਤਿੰਨ ਕਹਾਣੀਆਂ ਨੂੰ ਕਾਵਿ ਰੂਪ ਦਿੱਤਾ ਗਿਆ ਹੈ। ਤਿੰਨੋਂ ਹੀ ਕਹਾਣੀਆਂ ਔਰਤ ਦੁਆਲੇ ਘੁੰਮਦੀਆਂ ਹਨ। ਇਹਨਾਂ ਕਹਾਣੀਆਂ 'ਚ ਔਰਤ ਦੀ ਦਸ਼ਾ ਬਾਰੇ ਵੱਖੋ ਵੱਖਰੇ ਛੰਦ ਰਾਹੀਂ ਬਿਆਨ ਕੀਤਾ ਗਿਆ ਹੈ।
                  ਬਿਲਕੁੱਲ ਔਰਤ ਸ਼ਕਤੀਆਂ ਇਹਨਾਂ ਕਹਾਣੀਆਂ 'ਚ ਚਾਹੇ, ਕਿਰਨ ਮਈ, ਕੌਲਾਂ, ਬਚਿੱਤਰ ਕੌਰ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਉਹਨਾਂ ਨੇ ਆਪਾ ਵਾਰਕੇ ਆਪਣੇ ਪਰਿਵਾਰ ਨੂੰ ਸੰਭਾਲਿਆ ਹੈ। ਢਿੱਲੋਂ ਸਾਹਿਬ ਨੇ ਲੋੜ ਅਨੁਸਾਰ ਸਾਰੇ ਰਸਾਂ ਦੀ ਵਰਤੋਂ ਵੀ ਕੀਤੀ ਐ ਜਿਸ ਕਾਰਨ ਇਹਨਾਂ ਕਹਾਣੀਆਂ ਨੂੰ ਪੜ੍ਹਨ ਅਤੇ ਸੁਣਨ ਵੇਲੇ ਪਾਠਕ ਤੇ ਸਰੋਤੇ ਅਕੇਵਾਂ ਮਹਿਸੂਸ ਨਹੀਂ ਕਰਦੇ। ਚਾਹੇ ਢਿੱਲੋਂ ਸਾਹਿਬ ਕੋਈ ਬਹੁਤੀਆਂ ਜਮਾਤ ਨਹੀਂ ਪੜ੍ਹੇ ਪਰ ਬਹੁਤੇ ਪਾੜ੍ਹੇ ਉਹਨਾਂ ਦੇ ਚਰਨੀ ਬਹਿੰਦੇ ਨੇ ਮੇਰੇ ਨਾਲ ਉਹਨਾਂ ਦਾ ਗੁਰੂ ਚੇਲੇ ਵਾਲਾ ਰਿਸ਼ਤਾ ਹੋਣ ਕਰਕੇ ਮੈਂ ਉਹਨਾਂ ਦੀ ਸੰਗਤ ਮਾਣੀ ਹੈ ਜਿਸ ਤਰਾਂ ਦੀ ਉਹਨਾਂ ਦੀ ਲੇਖਣੀ ਹੈ ਉਹ ਬਿਲਕੁੱਲ ਓਸ ਤਰਾਂ ਦਾ ਜੀਵਨ ਬਸਰ ਕਰਦੇ ਹਨ। ਬਿਲਕੁੱਲ ਸਿੱਧੇ ਸਾਧੇ ਕੋਈ ਵੀ ਵੱਲ ਸ਼ੱਲ ਮੈਂ ਉਹਨਾਂ 'ਚ ਨਹੀਂ ਵੇਖਿਆ। ਉਹਨਾਂ ਨੇ ਹੋਰ ਵੀ ਕਈ ਪ੍ਰਸੰਗ ਲਿਖੇ ਹਨ ਅਤੇ ਸੈਂਕੜੇ ਛੰਦਾਂ ਦੀ ਰਚਨਾ ਕੀਤੀ ਹੈ ਜੋ ਸਮਾਜਿਕ ਬੁਰਾਈਆਂ ਉਪਰ ਲਿਖੇ ਗਏ ਹਨ। ਨਸ਼ੇ ਉਪਰ ਰਚੇ ਛੰਦ ਗੋਲੀਆਂ ਦਾ ਵੇਖਲੋ ਨਜਾਰਾ ਮਿੱਤਰੋ ਬਾ ਕਮਾਲ ਛੰਦ ਰਚਿਆ ਜਿਹੜਾ ਨਸ਼ੇ ਦੇ ਆਦੀਆਂ ਨੂੰ ਸੇਧ ਦਿੰਦਾ ਹੈ।
ਆਖਿਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਗਰ ਕੋਈ ਤਾਰੇ ਨੂੰ ਪੁੱਛੇ ਕੀ ਸੂਰਜ ਰੌਸ਼ਨੀ ਕਿੰਨੀ ਕੁ ਤੇਜ਼ ਹੈ ਤਾਂ ਤਾਰਾ ਇਹ ਹੀ ਆਖੇਗਾ ਕਿ ਭਰਾਵਾ ਪਤਾ ਨੀ ਮੈਂ ਤਾਂ ਆਪ ਓਸਤੋਂ ਰੌਸ਼ਨੀ ਲੈ ਕੇ ਚਮਕਦਾ ਹਾਂ। ਇਸ ਵਿੱਚ ਸਾਰੀਆਂ ਹੀ ਗਿਆਨ ਦੀਆਂ ਗੱਲਾਂ ਹਨ। ਜੋ ਸਭ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਮੈਂ ਖੁਦਾ ਅੱਗੇ ਪ੍ਰਾਥਨਾ ਕਰਦਾ ਹਾਂ ਕਿ ਜਨਾਬ ਢਿੱਲੋਂ ਸਾਹਿਬ ਨੂੰ ਸਦਾ ਤੰਦਰੁਸਤੀ ਬਖਸ਼ੇ ਤਾਂ ਜੋ ਉਹ ਹੋਰ ਕਵੀ ਪਿਰਤਾਂ ਦੇ ਛੰਦ ਰਚਦੇ ਰਹਿਣ।

ਜਗਸੀਰ ਸਿੰਘ ‘ਢੱਡੇ’
ਐਮ.ਏ. ਬੀ.ਐੱਡ.
ਉੱਘੇ ਕਵੀਸ਼ਰ,
ਮੈਂਬਰ ਪ੍ਰੀਤ ਗਰੁੱਪ ਢੱਡੇ
ਮੋਬਾਇਲ ਨੰ: 98762-22137

Post a Comment

0 Comments