ਪਰਮ ਗਾਥਾਵਾਂ - 2 (ਦਰਸ਼ਨ ਸਿੰਘ ਭੰਮੇ) #Good Will Publication

ਪਰਮ ਗਾਥਾਵਾਂ 2 - ਦਰਸ਼ਨ ਸਿੰਘ ਭੰਮੇ
ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 119
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏ
ਰਿਆਇਤ = 60/- ਰੁਪਏ

ਕੁੱਲ ਭੁਗਤਾਨਯੋਗ ਰਕਮ = 200/- ਰੁਪਏ


ਪੁਸਤਕ ਅਤੇ ਲੇਖਕ ਬਾਰੇ ਦੋ ਸ਼ਬਦ

ਸਿਹਤ ਵਿਭਾਗ ਦੇ ਅਧਿਕਾਰੀ ਵਜੋਂ ਸੇਵਾ ਨਿਭਾਉਂਦੇ ਹੋਏ ਵੀ ਇਸ ਕਾਰਜ ਲਈ ਸਮਾਂ ਕੱਢਣਾ ਉਸਦੇ ਕਵੀਸ਼ਰੀ ਪ੍ਰਤੀ ਪੇ੍ਰਮ ਅਤੇ ਸ਼ੋਕ ਦਾ ਨਤੀਜਾ ਹੈ। ਕਵੀਸ਼ਰੀ ਵਿਧਾ ਦੇ ਵੰਨ ਸਵੰਨੇ ਛੰਦਾਂ ਉਪਰ ਉਸਨੇ ਕਲਮ ਅਜਮਾਈ ਕੀਤੀ ਅਤੇ ਸਫਲਤਾ ਪ੍ਰਾਪਤ ਕੀਤੀ ਹੈ।
ਸਮਾਜ ਦੀਆਂ ਤਤਕਾਲੀਨ ਸਮੱਸਿਆਵਾਂ ਗਲਤ ਰੀਤੀ ਰਿਵਾਜ਼ਾਂ, ਅੰਧ-ਵਿਸਵਾਸਾਂ ਪ੍ਰਤੀ ਸੁਚੇਤ ਦਰਸ਼ਨ ਸਿੰਘ ਭੰਮੇ ਨੇ ਜਿਥੇ ਫੁਟਕਲ ਛੰਦਾਂ ਦੀ ਰਚਨਾ ਕੀਤੀ ਉਥੇ ਕਵੀਸ਼ਰੀ ਪਰੰਪਰਾ ਅਨੁਸਾਰ ਪ੍ਰਸੰਗਾਂ ਦੀ ਵੀ ਰਚਨਾ ਕੀਤੀ ਹੈ।
(ਭਗਤ ਨਾਮਦੇਵ ਜੀ) ਉਸ ਦੁਆਰਾ ਰਚਿਤ ਵਧੀਆ ਪ੍ਰਸੰਗ ਕਿਹਾ ਜਾ ਸਕਦਾ ਹੈ। ਭਗਤ ਜੀ ਦੇ ਮਾਤਾ ਪਿਤਾ ਅਨੋਖੇ ਲਾਲ ਨੂੰ ਜਨਮ ਦੇਕੇ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਦਿਲ ਖੌਲਕੇ ਦਾਨ ਕਰਦੇ ਹਨ। ਉਹ ਦਾਈ ਨੂੰ ਮੂੰਹ ਮੰਗੀ ਚੀਜ਼ ਮੰਗਣ ਲਈ ਆਖਦੇ ਹਨ ਤਾਂ ਦਾਈ ਬਾਲ ਨਾਮਦੇਵ ਦਾ ਨੂਰੀ ਮੁਖੜਾ ਤੱਕਕੇ ਇਉਂ ਬੇਨਤੀ ਕਰਦੀ ਹੈ:-
ਚੰਦ ਪੂਰਨਮਾਸੀ ਦਾ ਫਿੱਕਾ ਲੱਗੇ ਬਾਲ ਦੇ ਅੱਗੇ
ਹੋ ਦੂਰ ਹਨੇਰ ਗਿਆ ਕਮਰਾ ਜਗ ਮਗ ਜਗ ਮਗ ਜੱਗੇ
ਕੋਈ ਜੋਤ ਇਲਾਹੀ ਐ ਜਿਸਨੇ ਪਾਈ ਜਗਤ ਵਿੱਚ ਫੇਰੀ
ਮੈਂ ਰੱਜਗੀ ਦਾਮਾ ਜੀ ਹੁਣ ਨਾ ਹੋਰ ਕੋਈ ਮੰਗ ਮੇਰੀ।

ਮਾਤਾ-ਪਿਤਾ ਦੇ ਭਗਤੀ ਭਾਵ ਵਾਲੇ ਸੰਸਕਾਰਾਂ ਤੋਂ ਹੀ ਬਾਲ ਮਨ ਵਿੱਚ ਪੇ੍ਰਮ ਭਗਤੀ ਦੇ ਬੀਜ ਬੀਜੇ ਗਏ ਅਤੇ ਸਮਾਂ ਪਾਕੇ ਫਲੀਭੂਤ ਹੋਏ ਮਾਤਾ ਜੀ ਦਾ ਇਹ ਕਹਿਣ ਕਿ ਬੀਠੁਲ ਸ਼ਰਧਾ-ਪ੍ਰੇਮ ਨਾਮ ਦਰਸ਼ਨ ਦਿੰਦਾ ਹੈ:-
ਸ਼ਰਧਾ ਨਾਲ ਜੇ ਨਾਮਿਆਂ ਜਾਈਏ ਇਸਦੇ ਕੋਲ
ਦੁੱਖ ਦਰਦ ਵੀ ਪੱੁਛਦਾ ਮਿੱਠਾ ਮਿੱਠਾ ਬੋਲ॥
ਬਚਪਨ ਦੇ ਇਹ ਪਵਿਤਰ ਸੰਸਕਾਰ ਅੱਗੇ ਜਾਕੇ ਨਾਮਦੇਵ ਜੀ ਦੇ ਜੀਵਨ ਦਾ ਅੰਗ ਬਣ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਜੀ ਦੇ ਇਹ ਪਿਆਰੇ ਸ਼ਬਦ:-

ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਇਸ ਗੱਲ ਦਾ ਪੱ੍ਰਤਖ ਪ੍ਰਮਾਣ ਹਨ।ਬਚਪਨ ਦੇ ਸੰਸਕਾਰ ਪ੍ਰਪੱਕ ਹੁੰਦੇ ਗਏ ਅਤੇ ਇਕ ਦਿਨ ਅਜਿਹਾ ਸੁਭਾਗਾ ਆਇਆ ਕਿ ਨਾਮਦੇਵ ਜੀ ਦੀ ਭਗਤੀ ਪ੍ਰਵਾਨ ਚੜ੍ਹ ਗਈ ਦਰਸ਼ਨ ਸਿੰਘ ਭੰਮੇ ਦੀ ਕਲਮ ਲਿਖਦੀ ਹੈ:-
ਦੁੱਧ ਕਟੋਰਾ ਬਾਲ ਨੇ ਜਦ ਮੁੱਖ ਨੂੰ ਲਾਇਆ
ਪ੍ਰੇਮ ਦਾ ਭੁੱਖਾ ਰਾਮ ਬੀਠੁਲ ਵਿੱਚ ਆਇਆ
ਇਉਂ ਬੀਠੁਲ ਭਗਵਾਨ ਨੂੰੰ ਭੋਗ ਲਵਾਉਣ ਦੀ ਚਰਚਾ ਦਾ ਵਿਸ਼ਾ ਬਣੀ ਦੂਰ ਦੂਰ ਤੱਕ ਫੈਲ ਗਈ ਯਸ਼ ਅਤੇ ਈਰਖਾ ਦੋਵੇਂ ਹੀ ਨਾਮਦੇਵ ਨੂੰ ਪ੍ਰਾਪਤ ਹੋਣ ਲੱਗੇ ਉਸਦੀ ਝੁੰਬੀ ਨੁੰ ਲੱਗ ਅੱਗ ਵੀ ਲੋਕ ਕਹਿਣ ਲੱਗੇ ਕਿ ਜੇ ਬੀਠੁਲ ਤੇਰਾ ਪੱਕਾ ਯਾਰ ਹੈ ਤਾਂ ਲੱਗੀ ਅੱਗ ਬੁਝਾਵੇ ਅਤੇ ਨਵੀਂ ਛੰਨ ਤਿਆਰ ਕਰੇ:-
ਸੱਦ ਤੂੰ ਆਪਣਾ ਬੀਠੁਲਾ ਤੇਰੀ ਛੰਨ ਬਣਾਵੇ 
ਦਾਣਾ ਪਾਣੀ ਖਾਣ ਨੂੰ ਤੇ ਬਸਤਰ ਲਿਆਵੇ 
ਜਿਸਦੇ ਸੰਗ ਤੂੰ ਦੱਸਦਾ ਹੈ ਯਾਰੀ ਗਾੜੀ
ਤੇਰੀ ਵੀਰਾ ਛੰਨ ਜੋ ਅਗਨੀ ਨੇ ਸਾੜੀ॥

ਨਾਮਦੇਵ ਜੀ ਸੁਧ ਹਿਰਦੇ ਨਾਲ ਆਪਣੇ ਭਗਵਾਨ ਬੀਠੁਲ ਨੂੰ ਬੇਨਤੀ ਕਰਦਾ ਹੈ ਕਿ ਮਾਲਕਾ ਛੰਨ ਢਾਹੁਣੀ ਬਨਾਉਣੀ ਸਭ ਤੇਰੀ ਰਜ਼ਾ ਹੈ ਸੰਤਾ ਦੇ ਕਾਰਜ ਕਰਨ ਵਾਲੇ ਭਗਵਾਨ ਨੇ ਪਹਿਲਾਂ ਨਾਲੋ ਵੀ ਕਿਤੇ ਸੁੰਦਰ ਛੰਨ ਤਿਆਰ ਕਰ ਦਿੱਤੀ। ਗੁਆਂਢਣ ਦੇ ਸੁੰਦਰ ਛੰਨ ਬਨਾਉਣ ਵਾਲੇ ਕਾਰੀਗਰ ਬਾਰੇ ਪੁੱਛਣ ਤੇ ਨਾਮਦੇਵ ਜੀ ਨਿਮਰਤਾ ਨਾਲ ਕਹਿੰਦੇ ਹਨ ਉਹ ਅਨੋਖਾ ਕਾਰੀਗਰ ਹੈ ਅਤੇ ਪੇ੍ਰਮ ਦੀ ਹੀ ਮਜ਼ਦੂਰੀ ਪ੍ਰਵਾਨ ਕਰਦਾ ਹੈ।
              ਅਲੌਕਿਕ ਕ੍ਰਿਸ਼ਮੇ ਜਾਤ ਅਭਿਮਾਨੀ ਲੋਕਾਂ ਨੂੰ ਚੰਗੇ ਨਹੀਂ ਲੱਗੇ ਕਿ ਸ਼ੂਦਰ ਜਾਤੀ ਦਾ ਵਿਆਕਤੀ ਇੰਨੇ ਵੱਡੇ ਵਿਦਵਾਨਾਂ ਦਾ ਮੁਕਾਬਲਾ ਕਿਵੇਂ ਕਰ ਸਕਦਾ ਹੈ। ਨਾਮਦੇਵ ਜੀ ਵਿਰੁੱਧ ਸਮੇਂ ਦੇ ਹਾਕਮਰਾਨ ਬਾਦਸ਼ਾਹ ਦੇ ਕੰਨ ਭਰ ਦਿੱਤੇ ਅਤੇ ਕੋਈ ਕਠਿਨ ਪ੍ਰੀਖਿਆ ਲੈਣ ਦੀ ਸਲਾਹ ਦਿੱਤੀ ਹੰਕਾਰੀ ਵਿਆਕਤੀਆਂ ਦੇ ਕਹੇ ਨਵਾਬ ਨੇ ਮੋਈ ਗਊ ਜਿਉਦੀ ਕਰਨ ਲਈ ਕਿਹਾ ਅਤੇ ਅਜਿਹਾ ਨਾ ਕਰ ਦਿਖਾਉਣ ਦੀ ਸੂਰਤ ਵਿੱਚ ਸਜਾ ਦਾ ਭਾਗੀ ਬਣੇ ਅਤੇ ਝੂਠੀਆਂ ਕਰਾਮਾਤਾਂ ਦਿਖਾਉਣੀਆਂ ਬੰਦ ਕਰੇ:-
           ਤੂੰ ਕਹੇਂ ਲੋਕਾਂ ਨੂੰ ਨਾਮਿਆਂ ਉਹਨੇ ਛੰਨ ਬਣਾਈ
           ਅੱਜ ਦੱੁਧੋਂ ਪਾਣੀ ਨਿਕਲੂ ਅੱਗੇ ਆਊ ਸਚਾਈ
           ਝੂਠੇ ਤੇਰੇ ਬੋਲ ਜੋ ਅਸੀਂ ਹੁਣ ਨਾ  ਜਰਦੇ
           ਸੱਦ ਆਪਣਾ ਬੀਠੁਲਾ ਗਾਂ ਜਿਉਦੀ ਕਰਦੇ।
ਭਗਤ ਨਾਮਦੇਵ ਜੀ ਦੀ ਅਰਜੋਈ ਬੀਠੁਲ ਮਨਜੂਰ ਕਰਦੇ ਹਨ ਅਤੇ ਸਭ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੇ ਮੋਈ ਗਊ ਜਿਉਦੀ ਕਰ ਦਿੱਤੀ:-
            ਨਾਮਾ ਆਖੈ ਰਾਜਿਆ ਦੇਖ ਬੀਠੁਲੇ ਰੰਗ,
           ਗਾਂਈ ਜਾਕੇ ਖੜ ਗਈ ਆਪਣੇ ਬੱਚੇ ਸੰਗ।
ਇਸ ਤਰਾਂ ਫੋਕੀ ਭਗਤੀ ਵਾਲਿਆਂ ਨੂੰ ਸ਼ਰਮਿੰਦਾ ਹੋਣਾ ਪਿਆ ਅਤੇ ਭਗਤ ਦੀ ਜੈ ਜੈ ਕਾਰ ਹੋਣ ਲੱਗੀ।ਰਾਜੇ ਦੀ ਹੈਰਾਨਗੀ ਦੀ ਹੱਦ ਨਾ ਰਹੀ ਦਰਸ਼ਨ ਸਿੰਘ ਭੰਮੇ ਕਾਵਿ ਰਾਹੀ ਇੰਜ ਬਿਆਨ ਕਰਦਾ ਹੈ:- 
        ਸ਼ਰਧਾ ਪਿਆਰੀ ਪੂਰੀ ਜਾਤ ਨਾ ਪਿਆਰੀ ਉਹਨੂੰ
ਨਾਮੇ ਵਾਂਗੂ ਯਾਦ ਕਰੋ ਝੱਟ ਖੜੇ ਸੰਗ ਜੀ    
ਦੋਵੇਂ ਹੱਥ ਜੋੜ ਕਰ ਕਰਦਾ ਅਰਜ਼ ਰਾਜਾ,                   
        ਮਾਫ ਕਰੀ ਨਾਮੇ ਮੈਂਨੂੰ ਕੀਤਾ ਤੈਨੂੰ ਤੰਗ ਜੀ।
ਭਗਤ ਨਾਮਦੇਵ ਜੀ ਦੇ ਇਸ ਪ੍ਰਸੰਗ ਰਾਹੀ ਦਰਸ਼ਨ ਸਿੰਘ ਭੰਮੇ ਨੇ ਹੰਕਾਰ, ਪਾਖੰਡ, ਈਰਖਾ ਅਤੇ ਜਾਤ ਅਭਿਮਾਨ ਉਪਰ ਨਿਮਰਤਾ,ਪੇ੍ਰਮ ਭਗਤੀ, ਸਦਵਿਵਹਾਰ ਅਤੇ ਸਚਾਈ ਦੀ ਜਿੱਤ ਨੂੰ ਬਾ-ਖੂਬੀ ਬਿਆਨ ਕੀਤਾ ਹੈ।
        ਫੋਕੇ ਰੀਤੀ-ਰਿਵਾਜ,ਅਡੰਬਰ ਦਿਖਾਵੇ ਦੀ ਥਾਂ ਸਾਦਗੀ,ਭੋਲਾਪਨ ਅਤੇ ਹਿਰਦੇ ਦੀ ਸ਼ੁਧਤਾ ਨੂੰ ਸਲਾਹਿਆ ਹੈ ਕਵੀਸ਼ਰੀ ਦੀ ਨਿਯਮਾਂਵਲੀ ਅਨੁਸਾਰ ਛੰਦ ਵਾਧੈ ਘਾਟੇ ਤੋਂ ਰਹਿਤ ਸਮਤੋਲ ਬਣਾਏ ਹੋਏ ਹਨ।ਦਰਸ਼ਨ ਸਿੰਘ ਭੰਮੇ ਆਪਣੇ ਇਸ ਸ਼ੁਭ ਕਾਰਜ ਲਈ ਵਧਾਈ ਦਾ ਪਾਤਰ ਹੈ। ਪਰਮਾਤਮਾ ਉਸਨੂੰ ਹੋਰ ਬਲ-ਬੱੁਧੀ ਬਖਸ਼ੇ।ਬਹੁਤ ਬਹੁਤ ਅਸ਼ੀਰਵਾਦ।
ਰੇਵਤੀ ਪ੍ਰਸ਼ਾਦ ਸ਼ਰਮਾ
ਐਮ,ਏ ,ਬੀ ਐਡ 
(93570-10725)
ਰਾਸ਼ਟਰਪਤੀ ਅਵਾਰਡੀ
ਪ੍ਰਧਾਨ ਕਵੀਸ਼ਰੀ ਵਿਕਾਸ ਮੰਚ(ਰਜਿ)
ਤਲਵੰਡੀ ਸਾਬੀ (ਬਠਿੰਡਾ)

Post a Comment

0 Comments