ਹੂਕਾਂ (ਗੀਤ ਸੰਗ੍ਰਹਿ) (ਡਾ. ਗੁਰਨਾਮ ਸਿੰਘ ‘ਖੋਖਰ’) - #Good Will Publication

ਹੂਕਾਂ (ਗੀਤ ਸੰਗ੍ਰਹਿ) - ਡਾ. ਗੁਰਨਾਮ ਸਿੰਘ ‘ਖੋਖਰ’


ਕੀਮਤ = ਸਿਰਫ 160/-

Shipping Charges = 50/-

ਕੁੱਲ ਖਰਚ  = 200/- ਰੁਪਏ
ਇਸ ਪੁਸਤਕ ਬਾਰੇ

         ਮੈਂ ਗੱਲ ਕਰਨ ਲੱਗਿਆ ਹਾਂ ਕਿ ਡਾ. ਖੋਖਰ ਨੇ ਇੱਕ ਅੱਲੜ੍ਹ ਜਵਾਨ ਵੱਲੋਂ ਆਪਣੇ ਦਿਲ ਨੂੰ ਸਮਝਾਉਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਹੈ।
ਸਾਡੇ ਨਾਲ ਕਰ ਨਾ ਵੇ, ਦਿਲਾ ਜ਼ੋਰਾ ਜ਼ੋਰੀਆਂ
ਅੰਮੀ ਕੋਲੋਂ ਹੋਰ ਅਜੇ ਲੈਣੀਆਂ ਨੇ ਲੋਰੀਆਂ
ਸਾਡੇ ਵੇਹੜੇ ਅੰਬੀਆਂ ਨੂੰ ਪਿਆ ਨੲ੍ਹੀਉਂ ਬੂਰ ਵੇ,
ਅਜੇ ਪਿਆਰ ਦੀਆਂ ਮੰਜ਼ਿਲਾਂ ਸਾਥੋਂ ਦੂਰ ਵੇ।
ਆਦਿਕ ਸਾਰੇ ਗੀਤ ਰਸ ਭਰਪੂਰ ਹੋਣ ਦੇ ਨਾਲ ਨਾਲ ਸਿੱਖਿਆਤਮਕ ਵੀ ਹਨ। ਇਹ ਸਮਾਜ ਦੀ ਸਹੀ ਪ੍ਰਦਰਸ਼ਨੀ ਹਨ ਨਾ ਕਿ ਕੰਜਰਖਾਨਾ। ਅੱਜ ਵੀ ਸਿਰ ਉੱਚਾ ਹੁੰਦਾ ਹੈ। ਮੈਂ ਇਸ ਸਹੀ ਲੇਖਣੀ ਦਾ ਕਦਰਦਾਨ ਹੁੰਦਾ ਹੋਇਆ, ਡਾਕਟਰ ਖੋਖਰ ਸਾਹਿਬ ਵੱਲੋਂ ਪਹਿਲਾਂ ਵੀ ਸਾਹਿਤ ਦੀ ਝੋਲੀ ਕਈ ਕਿਤਾਬਾਂ ਪਾਉਣ ਤੇ ਅਤੇ ਹੱਥਲੀ (ਕਿਤਾਬ ਹੂਕਾਂ) (ਗੀਤ ਸੰਗ੍ਰਹਿ) ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਤੇ ਲੰਬੀ ਉਮਰ ਦੀ ਕਾਮਨਾ, ਕਲਮ 'ਚ ਸ਼ਕਤੀ ਅਤੇ ਮਿਆਰੀ ਲੇਖਣੀ ਦੀ ਤਰੱਕੀ ਲਈ ਅਰਦਾਸ ਕਰਦਾ ਹਾਂ।
         ਧੰਨਵਾਦ ਸਾਹਿਤ
ਸੁਖਮਿੰਦਰ ਸਿੰਘ ਭਾਗੀ ਵਾਂਦਰ
ਸ੍ਰਪ੍ਰਸਤ ਦਮਦਮਾ ਸਾਹਿਬ ਸਾਹਿਤ ਸਭਾ (ਰਜਿ:)ਲੇਖਕ ਵੱਲੋਂ

ਜਦੋਂ ਕਿਸੇ ਦੇ ਜ਼ਜਬਾਤਾਂ ਦੀ ਗੱਲ ਕਰੀਏ, ਜਾਂ ਕਿਸੇ ਦੀਆਂ ਭਾਵਨਾਵਾਂ ਦੀ ਗੱਲ ਕਰੀਏ ਜਾਂ ਫਿਰ ਕਿਸੇ ਨਾਲ ਗੂਹੜੀ ਯਾਰੀ ਦੋਸਤੀ ਦੀ ਗੱਲ ਕਰੀਏ ਜਾਂ ਮੁੱਕਦੀ ਗੱਲ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਈਏ ਜੇ ਤੁਹਾਡੀ ਉਸ ਪ੍ਰਤੀ ਦਿਲੋਂ ਹਮਦਰਦੀ ਹੈ ਤਾਂ ਦਰਦ ਵੰਡਾਉਣ ਸਮੇਂ ਤੁਸੀਂ ਆਪਣੇ ਮਨ ਤੇ ਕਾਬੂ ਨਹੀਂ ਰੱਖ ਸਕੋਗੇ। ਤੁਹਾਡੀਆਂ ਅੱਖਾਂ ਵਿੱਚੋਂ ਅੱਥਰੂ ਆਪਣੇ ਆਪ ਬਹਿ ਤੁਰਣਗੇ ਅਤੇ ਤੁਹਾਡੇ ਧੁਰ ਅੰਦਰੋਂ ਇੱਕ ਚੀਸ ਉਠੇਗੀ, ਜੋ ਇੱਕ ਕਹਾਣੀ ਜਾਂ ਗੀਤ ਨੂੰ ਜਨਮ ਦੇਵੇਗੀ। ਉਹ ਸੰਵੇਦਨਸ਼ੀਲ ਪਲ ਕਲਮ ਚੁੱਕਣ ਲਈ ਮਜ਼ਬੂਰ ਕਰ ਦਿੰਦੇ ਹਨ। ਫੇਰ ਤੁਹਾਡੀ ਕਲਮ ਚੋਂ ਨਿਕਲੀ ਹੂਕ ਇੱਕ ਕਹਾਣੀ ਜਾਂ ਗੀਤ ਨੂੰ ਜਨਮ ਦਿੰਦੀ ਹੈ। ਜੋ ਰਚਨਾ ਹੋ ਨਿਬੜਦੀ ਹੈ। ਇਸੇ ਤਰ੍ਹਾਂ ਹਰ ਇਕ ਲਿਖਾਰੀ ਦੀ ਸੋਚ ਅਲੱਗ - ਅਲੱਗ ਹੁੰਦੀ ਹੈ। ਪਰ ਕਲਮ ਹਮੇਸ਼ਾ ਸੱਚ ਨੂੰ ਉਗਲਦੀ ਹੈ। ਸੋ ਮੈਂ ਇਹਨਾਂ ਪਲਾਂ ਨੂੰ ਹੇਠ ਲਿਖੇ ਸ਼ੇਅਰ ਨਾਲ ਇਸ ਤਰ੍ਹਾਂ ਨਿਵਾਜਿਆ ਹੈ। 
ਜਿੱਥੋਂ ਤੱਕ ਨਾ ਸੂਰਜ ਦੀ ਕਿਰਨ ਪਹੁੰਚੇ,
ਉੱਥੇ ਪਹੁੰਚਦੀ ਸੋਚ ਲਿਖਾਰੀਆਂ ਦੀ।
ਜਿੱਥੇ ਚੱਲੇ ਨਾ ਕੋਈ ਹਥਿਆਰ ਲੋਕੋ,
ਉਥੇ ਚਲਦੀ ਕਲਮ ਲਿਖਾਰੀਆਂ ਦੀ।
ਜਦੋਂ ਕਲਮ ਦਵਾਤ ਨਾਲ ਸਿੰਜ ਦਿੰਦੇ,
ਮਹਿਕ ਆਉਂਦੀ ਕੇਸ਼ਰ ਕਿਆਰੀਆਂ ਦੀ।
'ਖੋਖਰ' ਰੱਬ ਤੋਂ ਸਦਾ ਹੀ ਖੈਰ ਮੰਗੇ,
ਜਗਦੀ ਜੋਤ ਰਹੇ ਇੰਨ੍ਹਾਂ ਸਰਦਾਰੀਆਂ ਦੀ।

- ਡਾ. ਗੁਰਨਾਮ ਸਿੰਘ ਖੋਖਰ


Post a Comment

0 Comments