ਏਕੇ ਦਾ ਪ੍ਰਤੀਕ ਦਿਵਾਲੀ (ਸਾਂਝਾ ਕਾਵਿ ਸੰਗ੍ਰਹਿ) - #Good Will Publication

ਏਕੇ ਦਾ ਪ੍ਰਤੀਕ ਦਿਵਾਲੀ - ਸਾਂਝਾ ਕਾਵਿ ਸੰਗ੍ਰਹਿਕੀਮਤ = ਸਿਰਫ 160/-

Shipping Charges = 50/-

ਕੁੱਲ ਖਰਚ  = 200/- ਰੁਪਏ


ਇਸ ਪੁਸਤਕ ਬਾਰੇ ਵਿਚਾਰ

ਇਸ ਪੁਸਤਕ ਵਿੱਚ ਉੱਚ ਕੋਟਿ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਦਿੱਤੀਆਂ ਹਨ।
ਧੰਨਵਾਦੀ ਸ਼ਬਦ
                ਅਸੀਂ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਕਵੀਸ਼ਰੀ ਨੂੰ ਸਮਰਪਿਤ ਉੱਚ ਕੋਟਿ ਦੇ ਕਿੱਸਾਕਾਰ ਦਰਸ਼ਨ ਸਿੰਘ ਭੰਮੇ ਜੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਲਈ ਸਮੇਂ ਸਮੇਂ 'ਤੇ ਪ੍ਰਭਾਵਸ਼ਾਲੀ ਉਪਰਾਲੇ ਕਰਨ ਵਾਲੇ ਉੱਘੇ ਲੇਖਕ ਸ੍ਰੀ ਹਰਦੀਪ ਸਿੰਘ ਜਟਾਣਾ ਜੀ, ਵਿਲੱਖਣ ਸੋਚ ਪੰਜਾਬੀ ਅਖਬਾਰ, ਐਡਵੋਕੇਟ ਅਲਵਿੰਦਰ ਮੋਹਨ ਗੋਇਲ ਜੀ, ਅੰਤਰਰਾਸ਼ਟਰੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਕੁਲਵੰਤ ਸਰੋਤਾ ਜੀ ਅਤੇ ਸ੍ਰੀ ਹਰਦੇਵ ਇੰਸਾਂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਉਹਨਾਂ ਸਾਰਿਆਂ ਦੇ ਸ਼ੁਕਰਗੁਜਾਰ ਹਾਂ ਜਿੰਨਾਂ ਨੇ ਆਪਣੀਆਂ ਵੱਡਮੁੱਲੀਆਂ ਰਚਨਾਵਾਂ ਇਸ ਕਿਤਾਬ ਦੀ ਸਜਾਵਟ ਲਈ ਦਿੱਤੀਆਂ।
                ਜਿਸ ਤਰ੍ਹਾਂ ਵੱਡੀਆਂ ਵੱਡੀਆਂ ਕੰਪਨੀਆਂ ਸਕੀਮਾਂ ਦੇ ਕੇ ਦਿਵਾਲੀ ਦੇ ਤਿਉਹਾਰ ਮੌਕੇ ਗਾਹਕਾਂ ਨੂੰ ਆਕਰਿਸ਼ਤ ਕਰਦੀਆਂ ਹਨ ਉਸੇ ਤਰ੍ਹਾਂ ਟੀਮ ਵੱਲੋਂ ਇਸ ਵਾਰ ਦੀਵਾਲੀ 'ਤੇ ਵਿਸ਼ੇਸ਼ ਕਿਤਾਬ ਪਾਠਕਾਂ ਸਨਮੁੱਖ ਪੇਸ਼ ਕਰਕੇ ਦੀਵਾਲੀ ਦੇ ਤਿਉਹਾਰ ਨੂੰ ਸਾਹਿਤਕ ਤੌਰ 'ਤੇ ਵੀ ਮਨਾਏ ਜਾਣ ਦੀ ਅਪੀਲ ਕੀਤੀ ਹੈ। ਉਮੀਦ ਹੈ ਕਿ ਇਸ ਤਿਉਹਾਰ 'ਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਨਵੇਂ ਪਾਠਕ ਜੁੜਨਗੇ।
                ਸਾਡੀ ਟੀਮ ਵੱਲੋਂ ਸਾਹਿਤਕ ਮੰਚ ਸਕੀਮ ਚਲਾਈ ਗਈ ਹੈ, ਜੋ ਵੀ ਇਸ ਸਕੀਮ ਦਾ ਹਿੱਸਾ ਬਣਦਾ ਹੈ ਉਸ ਨੂੰ ਸਿਰਫ 158/- ਰੁਪਏ ਮਹੀਨੇ ਦੇ ਅਦਾ ਕਰਕੇ ਇੱਕ ਕਿਤਾਬ ਖਰੀਦਨੀ ਹੁੰਦੀ ਹੈ। ਇਹ ਕਿਤਾਬ ਹਰ ਮਹੀਨੇ ਉਸ ਦੇ ਘਰ ਡਾਕ ਰਾਹੀਂ ਪਹੁੰਚਦੀ ਹੈ ਅਤੇ ਡਾਕੀਏ ਨੂੰ ਹੀ 158/- ਰੁਪਏ ਦੇਣੇ ਹੁੰਦੇ ਹਨ। ਕੋਈ ਵੀ ਮੈਂਬਰ ਆਪਣੀ ਕਿਤਾਬ ਛਪਵਾ ਸਕਦਾ ਹੈ। ਉਸ ਤੋਂ ਕੋਈ ਪੈਸੇ ਨਹੀਂ ਲਏ ਜਾਂਦੇ।
                ਉਮੀਦ ਹੈ ਆਪ ਵੀ ਇਸ ਕਿਤਾਬ ਨੂੰ ਪਸੰਦ ਕਰੋਗੇ ਅਤੇ ਇਸ ਵਾਰ ਦੀਵਾਲੀ 'ਤੇ ਪੰਜਾਬੀ ਸਾਹਿਤ ਪੜ੍ਹ ਕੇ, ਸੁਣ ਕੇ, ਦੋਸਤਾਂ-ਮਿੱਤਰਾਂ ਨੂੰ ਦੀਵਾਲੀ ਦੇ ਗਿਫਟ ਵਜੋਂ ਕਿਤਾਬ ਭੇਟ ਕਰੋਗੇ।
                ਧੰਨਵਾਦ ਸਹਿਤ,
ਗੁੱਡ ਵਿੱਲ ਪਬਲੀਕੇਸ਼ਨਜ਼,
ਮਾਨਸਾ।

Post a Comment

0 Comments