ਆਪ ਜੀ ਦਾ ਗੁੱਡ ਵਿੱਲ ਪਬਲੀਕੇਸ਼ਨ ਦੀ ਵੈੱਬ ਸਾਈਟ ’ਤੇ ਪਹੁੰਚਣ ’ਤੇ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ।


          ਗੁੱਡ ਵਿੱਲ ਪਬਲੀਕੇਸ਼ਨ ਪਾਠਕਾਂ ਅਤੇ ਲੇਖਕਾਂ ਦੇ ਸਹਿਯੋਗ ਨਾਲ ਪੰਜਾਬੀ ਸਾਹਿਤਕ ਪੁਸਤਕਾਂ ਪਬਲਿਸ਼ ਕਰਕੇ ਪਾਠਕਾਂ ਦੇ ਸਨਮੁੱਖ ਲੈ ਕੇ ਆਉਂਦਾ ਹੈ। ਅਸੀਂ ਪਾਠਕਾਂ ਨੂੰ ਉਹਨਾਂ ਦੇ ਘਰ ਤੱਕ ਕਿਤਾਬਾਂ ਪਹੁੰਚਾਉਣ ਲਈ ਪੂਰੇ ਯਤਨਸ਼ੀਲ ਹਾਂ ਉਮੀਦ ਹੈ ਆਪ ਵੀ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਅਤੇ ਸਾਡੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਕਿਤਾਬ ਬਾਰੇ ਆਪਣੇ ਵਿਚਾਰ ਸਾਨੂੰ ਜਰੂਰ ਦੱਸੋਗੇ, ਜੋ ਕਿ ਸਾਡੇ ਲਈ ਬਹੁਤ ਹੀ ਕੀਮਤੀ ਸਾਬਿਤ ਹੁੰਦੇ ਹਨ। ਕਿਤਾਬਾਂ ਦਾ ਰੀਵਿਊ ਕਰਨ ਲਈ ਬੁੱਕ ਰੀਵਿਊ ’ਤੇ ਕਲਿੱਕ ਕਰਨ ਉਪਰੰਤ ਜਿਸ ਕਿਤਾਬ ਦਾ ਰੀਵਿਊ ਕਰਨਾ ਹੈ ਉਹ ਕਿਤਾਬ ਸਿਲੈਕਟ ਕਰਨੀ ਹੁੰਦੀ ਹੈ ਅਤੇ ਫਿਰ ਪ੍ਰੋਫਾਰਮਾ ਸਾਹਮਣੇ ਆਉਂਦਾ ਹੈ ਜਿਸ ਵਿੱਚ ਆਪਣਾ ਨਾਮ, ਪਤਾ ਲਿਖਣ ਤੋਂ ਬਾਅਦ ਕਿਤਾਬ ਬਾਰੇ ਵਿਚਾਰ ਲਿਖ ਕੇ ਸਬਮਿਟ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਾਮ ਤੇ ਪਤਾ ਲੇਖਕ ਨੂੰ ਨਾ ਦੱਸਿਆ ਜਾਵੇ ਤਾਂ ਉਸ ਵਿੱਚ ਤੁਸੀਂ ਆਪਸ਼ਨ ਸਿਲੈਕਟ ਕਰ ਸਕਦੇ ਹੋ। ਅਸੀਂ ਸਾਰੇ ਰੀਵਿਊ ਪਹਿਲਾਂ ਆਪਣੀ ਟੀਮ ਨੂੰ ਪੜ੍ਹਾਉਂਦੇ ਹਾਂ ਫਿਰ ਜਿਹੜੇ ਰੀਵਿਊ (ਵਿਚਾਰ) ਲੇਖਕ ਨਾਲ ਸਾਂਝੇ ਕਰਨ ਵਾਲੇ ਹੁੰਦੇ ਹਨ ਉਹ ਲੇਖਕ ਤੱਕ ਪਹੁੰਚਾਉਂਦੇ ਹਾਂ। ਇਹਨਾਂ ਸਾਰੇ ਵਿਚਾਰਾਂ ਵਿੱਚੋਂ ਸਭ ਤੋਂ ਵਧੀਆ ਰੀਵਿਊ ਚੁਣਿਆ ਜਾਂਦਾ ਹੈ ਜਿਸ ਨੂੰ ਇਨਾਮ ਵੀ ਦਿੱਤਾ ਜਾਂਦਾ ਹੈ। ਚਾਹੇ ਛੋਟਾ ਇਨਾਮ ਹੀ ਸਹੀ ਪਰੰਤੂ ਇਸ ਤਰ੍ਹਾਂ ਕਰਨ ਨਾਲ ਪਾਠਕਾਂ ਅਤੇ ਲੇਖਕਾਂ ਵਿੱਚ ਇੱਕ ਚੰਗੀ ਸਾਂਝ ਪੈਦਾ ਹੁੰਦੀ ਹੈ ਅਤੇ ਹੋਰ ਲਿਖਣ ਅਤੇ ਪੜ੍ਹਨ ਲਈ ਪ੍ਰੇਰਨਾ ਮਿਲਦੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਆਪ ਵੀ ਸਾਡੇ ਇਸ ਯਤਨ ਵਿੱਚ ਸਾਡਾ ਸਾਥ ਦਿੰਦੇ ਰਹੋਗਾ।
            ਧੰਨਵਾਦ ਜੀ। 

Post a Comment

0 Comments